ਨਿੰਦਰ ਘੁਗਿਆਣਵੀ ਦਾ ਜਨਮ 15 ਮਾਰਚ 1975 ਨੂੰ ਮਾਤਾ ਰੂਪ ਰਾਣੀ ਦੀ ਕੁੱਖੋਂ, ਪਿਤਾ ਰੌਸ਼ਨ ਲਾਲ ਦੇ ਘਰ, ਦਾਦਾ ਅੰਮ੍ਰਿਤ ਲਾਲ ਦੇ ਵਿਹੜੇ, ਪਿੰਡ ਘਗਿਆਣਾ ਵਿਖੇ ਹੋਇਆ। ਭੈਣ ਰਜਿੰਦਰ ਕੌਰ ਦਾ ਵੀਰ ਅਤੇ ਸੁਰਿੰਦਰ ਘੁਗਿਆਣਵੀ ਦਾ ਮਾਂ ਜਾਇਆ, ਮੈਟ੍ਰਿਕ ਕਰਨ ਤੋਂ ਬਾਅਦ ਕੁੱਝ ਸਮਾਂ ਭਾਸ਼ਾ ਵਿਭਾਗ ਵਿੱਚ ਤੇ ਕੁੱਝ ਸਮਾਂ ਅਦਾਲਤ ਵਿੱਚ ਨੌਕਰੀ ਕਰਦਾ ਰਿਹਾ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ, ਸੰਤੋਖ ਸਿੰਘ ਧੀਰ ਜਗਦੇਵ ਸਿੰਘ ਜੱਸੋਵਾਲ, ਬਲਵੰਤ ਗਾਰਗੀ ਤੇ ਲਾਲ ਚੰਦ ਯਮਲਾ ਜੱਟ ਦਾ ਪ੍ਰਭਾਵ ਮਨ ਤੇ ਪਾਉਣ ਵਾਲੇ ਨੇ। ਲਾਲ ਚੰਦ ਯਮਲੇ ਜੱਟ ਨੂੰ ਉਸਤਾਦ ਧਾਰ ਲਿਆ। ਰੇਡੀਓ, ਟੈਲੀਵੀਜ਼ਨ ਤੇ ਵੀ ਗਾਉਣ ਲੱਗ ਪਿਆ।
ਨਿੰਦਰ ਘੁਗਿਆਣਵੀ ਦੇ ਕੰਮਾਂ ਵੱਲ ਝਾਤ ਮਾਰੀਏ ਤਾਂ ਹੈਰਾਨ ਰਹਿ ਜਾਈਦਾ ਹੈ। ਸਾਹਿਤ ਤੇ ਸੱਭਿਆਚਾਰ ਦੇ ਲਈ ਉਸ ਦੇ ਕੀਤੇ ਯਤਨਾਂ ਨੇ ਹੀ ਉਸ ਨੂੰ 12-13 ਸਾਲਾਂ ਵਿੱਚ ਚਾਰੇ ਪਾਸੇ ਬਹੁਤ ਹਰਮਨ ਪਿਆਰਾ ਬਣਾ ਦਿੱਤਾ ਹੈ। ਜਸਵੰਤ ਸਿੰਘ ਕੰਵਲ, ਰਾਮ ਸਰੂਪ ਅਣਖੀ, ਸ਼ਿਵ ਕੁਮਾਰ ਬਟਾਲਵੀ ਦੀ ਤਰ੍ਹਾਂ ਉਸ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੋ ਚੁੱਕਿਆ ਹੈ। ਉਸ ਦੀਆਂ ਲਿਖਤਾਂ ਲੋਕੀਂ ਬੜੇ ਚਾਅ ਨਾਲ ਪੜ੍ਹਦੇ ਹਨ। ਉਸ ਦੀਆਂ ਕਿਤਾਬਾਂ ਦੀ ਮੰਗ ਵੱਧ ਚੁੱਕੀ ਹੈ, ਉਸ ਦੀ ਹਰ ਕਿਤਾਬ ਕਈ-ਕਈ ਐਡੀਸ਼ਨਾਂ ਵਿੱਚ ਛੱਪਦੀ ਹੈ। ਨਿੰਦਰ ਘੁਗਿਆਣਵੀ ਦੀਆਂ ਕਿਤਾਬਾਂ ਦੀ ਗਿਣਤੀ ਕਰੀਏ ਤਾਂ ਬਹੁਤ ਲੰਬੀ ਲਿਸਟ ਬਣ ਚੁੱਕੀ ਹੈ, ਉਸ ਦੀ ਚੌਤੀਂਵੀ ਕਿਤਾਬ ਪਾਠਕਾਂ ਦੇ ਸਨਮੁੱਖ ਹੋ ਚੁੱਕੀ ਹੈ। ਉਹ ਆਪਣੀ ਉਮਰ
ਤੋਂ ਵੱਧ ਕਿਤਾਬਾਂ ਦੀ ਗਿਣਤੀ ਵਧਾ ਚੁੱਕਾ ਹੈ।
‘ਗੋਧਾ ਅਰਦਲੀ’ (ਨਾਵਲੈਟ) ਮੈਂ ਸਾਂ ਜੱਜ ਦਾ ਅਰਦਲੀ (ਆਪ ਬੀਤੀ) ਮਾਨ ਪੰਜਾਬ ਦੇ (ਰੇਖਾ ਚਿੱਤਰ) ਸੱਚੇ ਦਿਲੋਂ (ਵਾਰਤਕ) ਵੇਲੇ ਕੁਵੇਲੇ (ਸਾਹਿਤਕ ਲੇਖ) ਮੇਰਾ ਰੇਡੀਓ ਨਾਮਾ (ਯਾਦਾਂ) ਸਿਵਿਆਂ ਵਿੱਚ ਖਲੋਤੀ ਬੇਰੀ, ਲਲਿਤ ਨਿਬੰਧ। ਤੁੰਬੀ ਦੇ ਵਾਰਸ (ਜੀਵਨੀਆਂ) ਮੇਰੀ ਅਮਰੀਕਾ ਫੇਰੀ ਸਫਰਨਾਮਾ, ਸਾਜਣ ਮੇਰੇ ਰਾਂਗਲੇ, (ਵਾਰਤਕ) ਅਮਰ ਆਵਾਜ਼, ਜੀਵਨੀ ਲਾਲ ਚੰਦ ਯਮਲਾ ਜੱਟ, ਕੁੱਲੀ ਵਾਲਾ ਫਕੀਰ, (ਜੀਵਨੀ ਪੂਰਨ ਸ਼ਾਹਕੋਟੀ) ਗੁਰਚਰਨ ਸਿੰਘ ਵਿਰਕ, ਜੀਵਨ ਤੇ ਕਲਾ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਜੀਵਨ ਅਤੇ ਰਚਨਾ, ਜਗਦੇਵ ਸਿੰਘ ਜੱਸੋਵਾਲ, (ਜੀਵਨ ਤੇ ਸਖਸ਼ੀਅਤ) ਪੰਜਾਬ ਦੀ ਕੋਇਲ ਸੁਰਿੰਦਰ ਕੌਰ (ਜੀਵਨ ਤੇ ਕਲਾ) ਲੋਕ ਗਾਇਕ (ਜੀਵਨੀਆਂ) ਸਾਡੀਆਂ ਲੋਕ ਗਾਇਕਾਵਾਂ (ਰੇਖਾ ਚਿਤੱਰ) ਭੁੱਲੇ ਵਿਸਰੇ (ਲੋਕ ਗਾਇਕ) ਸਾਰੰਗੀ ਦੀ ਹੂਕ ਨਿਬੰਧ, ਵੱਖਰੇ ਰੰਗ ਵਲੈਤ ਦੇ, (ਸਫਰਨਾਮਾ) ਸੁਰਮੰਡਲ ਦੀ ਮੌਤ, (ਸ਼ਰਧਾਂਜਲੀ ਡਾ. ਸੰਜੇ ਬਲਰਾਜ) ਲੋਕ ਗੀਤ ਵਰਗਾ ਹੰਸ, (ਹੰਸ ਰਾਜ ਹੰਸ ਬਾਰੇ) ਵੱਡਮੁੱਲਾ ਪਾਰਸ, ਇੱਕ ਸੀ ਬਲਵੰਤ ਗਾਰਗੀ। (ਲੇਖ ਤੇ ਰੇਖਾ ਚਿੱਤਰ)। ਸ਼ਿਵ ਕੁਮਾਰ ਬਟਾਲਵੀ (ਜੀਵਨ ਅਤੇ ਯਾਦਾਂ) ਹਰਨਾਮ ਦਾਸ ਸਹਿਾਰਈ-ਜੀਵਨ ਤੇ ਸਖਸ਼ੀਅਤ (ਲੇਖ) ਮੋਹਨ ਸਪਰਾ ਦੀਆਂ ਕਵਿਤਾਵਾਂ ਸੁਰਾਂ ਦੇ ਪੁਜਾਰੀ, ਸ਼ਹੀਦੇ ਆਜਮ ਭਗਤ ਸਿੰਘ, ਇਤਿਹਾਸ ਦੇ ਖਾਲੀ ਪੰਨੇ, ਚੋਣਵੇਂ ਗੀਤ ਯਮਲਾ ਜੱਟ (ਸੰਪਾਦਿਤ) ਆਦਿ ਉਸਦੀਆਂ ਲਿਖੀਆਂ ਪੁਸਤਕਾਂ ਹਨ।
ਨਿੰਦਰ ਘੁਗਿਆਣਵੀ ਹੋਰ ਮੈਗਜ਼ੀਨਾਂ, ਅਖਬਾਰਾਂ ਵਿੱਚ ਕਾਲਮ ਲਿਖਦਾ ਰਿਹਾ ਅਤੇ ਲੇਖ ਰਿਹਾ ਹੈ। ਰਾਮਗੜ੍ਹੀਆ ਮੰਚ ਸਪਤਾਹਿਕ ਉਰਲੀਆਂ-ਪਰਲੀਆਂ 1998 ਤੋਂ 2000 ਤੱਕ ਮਿਊਜਿਕ ਟਾਈਮਜ਼ ਮਾਸਿਕ ਕੁੱਝ ਕਿਹਾ ਤਾਂ 1997 ਤੋਂ 2003 ਅਜੀਤ ਵੀਕਲੀ (ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਪ੍ਰਕਾਸ਼ਤ) ਬਾਵਾ ਬੋਲਦਾ ਹੈ, 2001 ਤੋਂ ਚਾਲੂ ਜਗਬਾਣੀ ਲਈ ਨੇੜੇ-ਤੇੜੇ ਅਤੇ ਦੇਖਿਆ ਸੁਣਿਆ ਦੇਸ਼ ਸੇਵਕ ਵਿੱਚ ਅੱਖਰ ਦੇਣ ਆਵਾਜ਼ਾਂ ਚਾਲੂ ਹੈ। ਅਜੀਤ, ਪੰਜਾਬੀ ਟ੍ਰਿਬਿਊਨ ਤੇ ਹੋਰ ਰਸਾਲਿਆਂ ਵਿੱਚ ਉਸ ਦੀਆਂ ਰਚਨਾਵਾਂ ਆਮ ਹੀ ਪੜ੍ਹਨ ਨੂੰ ਮਿਲਦੀਆਂ ਹਨ।
ਨਿੰਦਰ ਘੁਗਿਆਣਵੀ ਦਾ ਰੇਡੀਓ ਕਾਰਜ ਅਤੇ ਲੇਖਕ ਦੇਸੀ ਰੇਡੀਓ ਸਾਊਥਹਾਲ ਲਈ 50 ਦਸਤਾਵੇਜ਼ੀ ਸੰਗੀਤਕ ਫੀਚਰਾਂ ਦਾ ਨਿਰਮਾਣ, ਰੇਡੀਓ ਟੋਰਾਂਟੋ ਪੰਜਾਬ ਦੀ ਗੂੰਜ ਲਈ ਤਬਸਰ ਪੇਸ਼ਕਾਰ ਅਤੇ ਨਿਊਜ਼ ਬਰਾਡਕਾਸਟਰ ਵੱਜੋਂ ਕਾਰਜ 2001 ਤੋਂ 2002 ਤੱਕ ਅਕਾਸ਼ਵਾਣੀ ਦੇ ਪਰੋਗਰਾਮ ਅੱਜ ਦੀ ਗੱਲ ਤੋਂ ਇਲਾਵਾ ਲੋਕ ਗਾਇਕਾਂ, ਗਦਰੀ ਬਾਬਿਆਂ, ਲੇਖਕਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸਖਸ਼ੀਅਤਾਂ ਸਬੰਧੀ ਦਸਤਾਵੇਜੀ ਫੀਚਰ ਤਿਆਰ ਕੀਤੇ। ਪ੍ਰਦੇਸੀ ਰੇਡੀਓਟੋਰਾਂਟੋ ਅਤੇ ਗੀਤ-ਸੰਗੀਤ ਰੇਡੀਓ, ਵਾਸਟਿਨ-ਵਿਲ, ਕੈਲੇਫੋਰਨੀਆ, ਲਈ ਤਬਸਰਾ ਵਾਚਕ ਵੱਜੋਂ ਕਾਰਜ ਅਤੇ ਦੋ ਦਰਜਨਾਂ ਤੋਂ ਵੱਧ ਲੋਕ ਗਾਇਕਾਂ ਸੰਬਧੀ ਸੰਗੀਤ ਰੂਪਕਾਂ ਅਤੇ ਪ੍ਰੋਗਰਾਮਾਂ ਦੀ ਪੇਸ਼ਕਾਰੀ, ਦੂਰਦਰਸ਼ਨ ਕੇਂਦਰ ਜਲੰਧਰ ਤੋਂ ਲੋਕ ਸੁਰ ਯੁਵਾ ਯੁਵੀ ਕਵੀ ਸਭਾ ਅਤੇ ਨਵਰੰਗ ਪ੍ਰੋਗਰਾਮ ਦਾ ਲੇਖਕ ਅਤੇ ਪੇਸ਼ਕਾਰੀ ਏ.ਬੀ.ਸੀ. ਰੇਡੀਓ ਟੋਰਾਂਟੋ (ਕੈਨੇਡਾ) ਲਈ ਫੀਚਰ, ਤਬਸਰਾ ਲੇਖਕ ਕਾਰਜ ਅਤੇ ਪ੍ਰੋਗਰਾਮ ਕੁੱਝ ਗੱਲਾਂ-ਕੁੱਝ ਗੀਤ ਦੀ ਪੇਸ਼ਕਾਰੀ ਅਤੇ ਅਜੀਤ ਵੀਕਲੀ ਸਮੇਤ ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ ਲਈ ਸੀਨੀਅਰ ਸਟਾਫਰ ਵੱਜੋਂ ਪ੍ਰਸਾਰਨ ਕਾਰਜ ਕੀਤਾ।
ਨਿੰਦਰ ਘੁਗਿਆਣਵੀ ਦੀਆਂ ਪ੍ਰਾਪਤੀਆਂ ਦੀ ਲਿਸਟ ਕਾਫੀ ਵੱਡੀ ਹੈ, ਜਿਨ੍ਹਾਂ ਵਿੱਚ ਨਿੰਦਰ ਦੇ ਮੈਂ ਸਾਂ ਜੱਜ ਦਾ ਅਰਦਲੀ ਪੁਸਤਕ ਉੱਤੇ ਅਧਾਰਿਤ ਰੇਡੀਓ ਰੂਪਾਂਤਰ ਦਾ ਨਿਰਮਾਣ (ਵੱਲੋਂ ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਲ 2004-05 ਦੇ ਐੱਮ.ਫਿਲ ਲਈ ਦੂਜੇ ਸਮੈਸਟਰ ਦੌਰਾਨ ਵਿਦਿਆਰਥੀ ਵੱਲੋਂ ਖੋਜ ਪੱਤਰ ਲਿਖਿਆ ਗਿਆ ਅਤੇ ਟੈਲੀ ਫਿਲਮ ਜੱਜ ਦਾ ਅਰਦਲੀ ਦਾ ਨਿਰਮਾਣ, ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਵੀਹਵੀ ਸਦੀ ਦੀ ਚੋਣਵੀਂ ਵਾਰਤਕ ਪੁਸਤਕ ਵਿੱਚ ਪ੍ਰਤੀਨਿਧ ਵਾਰਤਕ ਰਚਨਾ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ ਪੰਜਾਬ ਕੋਸ਼ ਵਿੱਚ ਲਾਲ ਚੰਦ ਯਮਲ ਜੱਟ ਅਤੇ ਕਰਨੈਲ ਪਾਰਸ ਬਾਰੇ ਲਿਖੇ ਵਿਸ਼ੇਸ਼ ਇੰਚਾਰਜ ਸ਼ਾਮਲ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਸ਼ਵ ਬਾਲ ਕੋਸ਼ ਵਿੱਚ ਨੁਸਰਤ ਫਤਹਿ ਅਲੀ ਖਾਂ, ਮਾਸਟਰ ਮਦਨ, ਲਤਾ ਮੰਗੇਸ਼ਕਰ, ਉਸਤਾਦ ਬਿਸਮਿਲਾ ਖਾਂ ਸ਼ਾਮਲ ਕੀਤੇ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੁਸਤਕ ਲੋਕ ਗਾਇਕ ਦੀ ਪ੍ਰਕਾਸ਼ਨਾ ਸਾਲ 2005 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਸੀ ਬਲਵੰਤ ਗਾਰਗੀ ਪੁਸਤਕ ਐੱਮ.ਏ. ਪੰਜਾਬੀ ਦੇ ਸਿਲੇਬਸ ਲਈ ਸਹਾਇਕ ਪੁਸਤਕ ਵੱਜੋਂ ਸ਼ਾਮਲ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਸੁਰਿੰਦਰ ਕੌਰ ਜੀਵਨ ਤੇ ਕਲਾ ਪੁਸਤਕ ਦੀ ਪ੍ਰਕਾਸ਼ਨਾ, ਪੰਜਾਬੀ ਯੂਨੀਵਰਸਿਟੀ ਵੱਲੋਂ ਪੁਸਤਕ ਸਾਡੀਆਂ ਲੋਕ ਗਾਇਕਾਵਾਂ ਦੀ ਪ੍ਰਕਾਸ਼ਨਾ 2008 ਵਿੱਚ ਸਾਲ 1999 ਤੋਂ 2006 ਤੱਕ ਚੋਣਵੇਂ ਹਾਸ ਵਿਅੰਗ ਦੀਆਂ ਸੱਤ ਪੁਸਤਕਾਂ ਵਿੱਚ (ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ) ਰਚਨਾਵਾਂ ਸ਼ਾਮਲ ਵੱਖ-ਵੱਖ 50 ਪੁਸਤਕਾਂ ਵਿੱਚ ਲੇਖ ਭੂਮਿਕਾਵਾਂ ਅਤੇ ਰਚਨਾਵਾਂ ਸ਼ਾਮਲ (ਅੰਗਰੇਜ਼ੀ ਵਿੱਚ ਅਨੁਵਾਦ) ਐੱਮ.ਐੱਲ.ਸ਼ਰਮਾ ਦੁਆਰਾ ਆਦਿ। ਨਿੰਦਰ ਘੁਗਿਆਣਵੀ ਨੇ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਊਸ ਵਿਖੇ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਸੈਮੀਨਾਰ ਵਿੱਚ ਹਾਸ਼ਮ ਦੀ ਸੱਸੀ ਦਾ ਗਾਇਨ ਕਮਾਲ ਦਾ ਕਰ, ਵਾਹ-ਵਾਹ ਖੱਟਣ ਵਾਲੇ ਨਿੰਦਰ ਨੇ ਟੈਲੀਫਿਲਮ ਟੱਬਰ ਸ਼ੇਖਚਿਲੀਆਂ ਦਾ ਵਿੱਚ ਮੁੱਖ ਕਲਾਕਾਰ ਵੱਜੋਂ ਭੂਮਿਕਾ ਨਿਭਾਈ।
ਨਿੰਦਰ ਘੁਗਿਆਣਵੀ ਦੀਆਂ ਅਹੁਦੇਦਾਰੀਆਂ ਸਾਬਕਾ ਮੈਂਬਰ ਰਾਜ ਸਲਾਹਕਾਰ ਬੋਰਡ (ਭਾਸ਼ਾ ਵਿਭਾਗ ਪੰਜਾਬ ਸਰਕਾਰ), ਮੈਂਬਰ ਜਿਲ੍ਹਾ ਭਾਸ਼ਾ ਵਿਕਾਸ ਕਮੇਟੀ (ਪੰਜਾਬ ਸਰਕਾਰ), ਸਰਪ੍ਰਸਤ ਯਮਲਾ ਜੱਟ, ਟਰੱਸਟ ਫਰਿਜਨੋਂ (ਕੈਲੇਫੋਰਨੀਆ) ਸਾਬਕਾ ਪ੍ਰਧਾਨ ਸਕੱਤਰ (ਸਾਹਿਤ ਸਭਾ ਘਗਿਆਣਾ) ਪ੍ਰਧਾਨ, ਵੈਲਕਮ ਕਲੱਬ ਸਾਦਿਕ, ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਆਦਿ। ਨਿੰਦਰ ਘੁਗਿਆਣਵੀ ਬਹੁਤ ਦੂਰ ਤੱਕ ਘੁੰਮ ਆਇਆ ਹੈ। ਜਿਵੇਂ ਕੈਨੇਡਾ ਤਿੰਨ ਵਾਰ ਅਮਰੀਕਾ ਇੱਕ ਵਾਰ ਫਿਰ ਇੱਕ ਵਾਰ ਇੰਗਲੈਂਡ ਅਤੇ ਇੱਕ ਵਾਰ ਆਸਟ੍ਰੇਲੀਆ ਵੀ ਜਾ ਆਇਆ ਹੈ। ਹੁਣ ਨਿੰਦਰ ਲਈ ਵਿਦੇਸ਼ ਤਾਂ ਪਿੰਡ ਦੀ ਨਿਆਈ ਹੈ। ਵਿਦੇਸ਼ਾਂ ਵਿੱਚ ਵੀ ਉਸ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੈ। ਉਨ੍ਹਾਂ ਮਾਣ-ਸਨਮਾਨ ਨਿੰਦਰ ਨੂੰ ਅਜੇ ਆਪਣੇ ਘਰੋਂ ਮਤਲਬ ਪੰਜਾਬ ਵਿੱਚੋਂ ਨਹੀਂ ਮਿਲਿਆ, ਜਿਨ੍ਹਾਂ ਉਸ ਦੇ ਕਾਰਜਾਂ ਲਈ ਮਿਲਣਾ ਚਾਹੀਦਾ ਹੈ, ਪਰ ਵਿਦੇਸ਼ਾਂ ਵਿੱਚੋਂ ਉਸ ਨੂੰ ਬਹੁਤ ਮਾਣ-ਸਨਮਾਨ ਮਿਲਿਆ ਹੈ।
-Dashan singh Preetiman